ਪੰਜਾਬ

ਗੁਰਦਵਾਰਾ ਸ਼ਹੀਦ ਗੰਜ ਬਾਬਾ ਦੀਪ ਸਿੰਘ ਵਿਖੇ  ਸ਼ਾਟ ਸਰਕਟ ਕਾਰਨ ਪਰਕਰਮਾਂ ਵਿਚ ਲਗੀਆਂ ਚਾਨਣੀਆਂ ਨੂੰ ਅੱਗ ਲੱਗੀ

ਚਰਨਜੀਤ ਸਿੰਘ/ ਕੌਮੀ ਮਾਰਗ ਬਿਊਰੋ | May 27, 2026 08:15 PM

ਗੁਰਦਵਾਰਾ ਸ਼ਹੀਦ ਗੰਜ ਬਾਬਾ ਦੀਪ ਸਿੰਘ ਵਿਖੇ ਅੱਜ ਬਿਜਲੀ ਦਾ ਸਰਕਟ ਸ਼ਾਟ ਹੋ ਜਾਣ ਕਾਰਨ ਪਰਕਰਮਾਂ ਵਿਚ ਲਗੀਆਂ ਚਾਨਣੀਆਂ ਨੂੰ ਅਚਾਨਕ ਅੱਗ ਲਗ ਗਈ। ਇਸ ਅੱਗਜਨੀ ਦੀ ਘਟਨਾਂ ਕਾਰਨ  ਵਿਚ ਕਿਸੇ ਵੀ ਤਰਾਂ ਦਾ ਜਾਨੀ ਨੁਕਸਾਨ ਨਹੀ ਹੋਇਆ।ਅੱਜ ਦੁਪਿਹਰ ਸਮੇ ਗੁਰਦਵਾਰਾ ਸ਼ਹੀਦ ਗੰਜ ਬਾਬਾ ਦੀਪ ਸਿੰਘ ਵਿਖੇ ਪਰਕਰਮਾਂ ਵਿਚ ਸੰਗਤਾਂ ਦੀ ਸਹੂਲਤ ਲਈ ਧੁਪ ਤੋ ਬਚਾਅ ਲਈ ਲਗਾਈਆਂ ਚਾਨਣੀਆਂ ਨੂੰ ਅੱਗ ਲਗ ਗਈ। ਗਰਮੀ ਕਾਰਨ ਅੱਗ ਤੇਜੀ ਨਾਲ ਫੈਲ ਗਈ ਤੇ ਹਵਾ ਦੇਣ ਲਈ ਲੱਗੇ ਪੱਖੇ ਵੀ ਇਸ ਅੱਗ ਕਾਰਨ ਸੜ ਗਏ।ਅੱਗਜਨੀ ਦੀ ਘਟਨਾਂ ਦਾ ਪਤਾ ਲਗਦੇ ਸਾਰ ਹੀ ਗੁਰਦਵਾਰਾ ਸਾਹਿਬ ਦੇ ਮੈਨੇਜਰ ਸ੍ਰ ਜਤਿੰਦਰਪਾਲ ਸਿੰਘ ਮੌਕੇ ਤੇ  ਪਹੁੰਚੇ ਤੇ ਉਨਾਂ ਸੰਗਤ ਦੇ ਸਹਿਯੋਗ ਨਾਲ ਅੱਗ ਤੇ ਕਾਬੂ ਪਾਇਆ। ਪੱਤਰਕਾਰਾਂ ਨੂੰ ਇਸ ਘਟਨਾਂ ਬਾਰੇ ਜਾਣਕਾਰੀ ਦਿੰਦੇ ਸ੍ਰ ਜਤਿੰਦਰਪਾਲ ਸਿੰਘ ਨੇ ਦਸਿਆ ਕਿ ਅੱਗ ਕਾਰਨ ਤਿੰਨ ਚਾਨਣੀਆਂ ਸੜ ਗਈਆਂ ਤੇ ਨਾਲ ਹੀ 6 ਦੇ ਕਰੀਬ ਪੱਖੇ ਵੀ ਸੜ ਗਏ ਹਨ। ਅੱਗ ਕਾਰਨ ਗੇਟ ਦਾ ਕੁਝ ਹਿੱਸਾ ਧੁਆਖਿਆ ਗਿਆ ਸੀ ਜਿਸ ਨੂੰ ਮੁੜ ਰੰਗ ਕਰਵਾ ਦਿੱਤਾ ਗਿਆ ਹੈ।ਅੱਗ ਕਾਰਨ ਸੜੀਆਂ ਚਾਨਣੀਆਂ ਤੇ ਪੱਖਿਆ ਨੂੰ ਵੀ ਮੌਕੇ ਤੇ ਹੀ ਬਦਲ ਦਿੱਤਾ ਗਿਆ ਹੈ। ਸ੍ਰ ਜਤਿੰਦਰਪਾਲ ਸਿੰਘ ਨੇ ਦਸਿਆ ਕਿ ਅਸੀ ਜਿਲਾ ਪ੍ਰਸ਼ਾਸ਼ਨ ਨੂੰ ਪੱਤਰ ਲਿਖ ਕੇ ਇਕ ਮੈਡੀਕਲ ਟੀਮ ਤੇ ਇਕ ਅੱਗ ਬੁਝਾਂਉ ਇੰਜਨ ਗੁਰਦਵਾਰਾ ਸਾਹਿਬ ਦੇ ਨੇੜੇ ਹੀ ਪੱਕਾ ਰਖਣ ਲਈ ਵੀ ਮੰਗ ਕੀਤੀ ਹੈ।ਦਸਣਯੋਗ ਹੈ ਕਿ ਗੁਰਦਵਾਰਾ ਸ਼ਹੀਦ ਗੰਜ ਸਾਹਿਬ ਵਿਖ ਹੀ ਬੀਤੇ ਐਤਵਾਰ ਨੂੰ ਚੋਪਹਿਰੇ ਦੀ ਸੰਗਤ ਦੇ ਰਸ਼ ਕਾਰਨ ਨਿਰਮਾਣ ਅਧੀਨ ਲੰਗਰ ਹਾਲ ਦੇ ਲੈਂਟਰ ਦੀਆਂ ਪਲੇਟਾਂ ਡਿੱਗ ਜਾਣ ਕਾਰਨ ਦੋ ਔਰਤਾਂ ਦੀ ਮੌਕੇ ਤੇ ਹੀ ਮੌਤ ਹੋ ਗਈ ਸੀ ਤੇ 8 ਔਰਤਾਂ ਜ਼ਖਮੀ ਹੋਈਆਂ ਸਨ।

Have something to say? Post your comment

 
 
 
 

ਪੰਜਾਬ

ਰਵਨੀਤ ਬਿੱਟੂ ਨੇ ਨਗਰ ਨਿਗਮ ਚੋਣਾਂ ਦੌਰਾਨ ਪੰਜਾਬ ਪੁਲਿਸ ਦੀ ਬੇਇੱਜ਼ਤੀ ਕੀਤੀ, ਪੂਰਾ ਪੰਜਾਬ ਉਨ੍ਹਾਂ ਦੇ ਇਸ ਵਿਵਹਾਰ ਦੀ ਨਿੰਦਾ ਕਰਦਾ ਹੈ: ਅਮਨ ਅਰੋੜਾ

1 ਅਤੇ 2 ਜੂਨ ਨੂੰ ਡੀ ਸੀਆਂ ਰਾਹੀਂ ਗਵਰਨਰ ਪੰਜਾਬ ਦੇ ਨਾਂ ਦਿੱਤਾ ਜਾਵੇਗਾ ਪੰਜਾਬ ਦੀਆਂ ਹੱਕੀ ਮੰਗਾਂ ਦਾ ਚਾਰਟਰ -  ਵਡਾਲਾ

ਪੰਜਾਬ ਨੂੰ ਮੁੜ ਲੀਹ ਤੇ ਲਿਆਉਣ ਲਈ ਜਾਤ-ਪਾਤ ਦਾ ਵਿਤਕਰਾ ਮਿਟਾਕੇ ਭਾਈਚਾਰਕ ਸਾਂਝ ਨੂੰ ਵਧਾਉਣ ਦੀ ਲੋੜ : ਬਾਪੂ ਤਰਸੇਮ ਸਿੰਘ

ਮੋਹਾਲੀ ਨਗਰ ਨਿਗਮ ਚੋਣਾਂ ‘ਚ ਬੈਲਟ ਪੇਪਰ ਦੀ ਗੁਪਤਤਾ ਭੰਗ ਹੋਣ ਦੇ ਦੋਸ਼ ਲਗਾਇਆ ਸਾਬਕਾ ਡਿਪਟੀ ਮੇਅਰ ਨੇ

ਭਾਜਪਾ ਕੇਂਦਰੀ ਮੰਤਰੀ ਰਵਨੀਤ ਬਿੱਟੂ ਵੱਲੋਂ ਪੰਜਾਬ ਪੁਲਿਸ ਅਧਿਕਾਰੀਆਂ ਨੂੰ ਸ਼ਰੇਆਮ ਗਾਲ੍ਹਾਂ ਕੱਢਣੀਆਂ ਅਤੇ ਮਹਿਲਾ ਐਸਐਸਪੀ ਨੂੰ ਧਮਕਾਉਣਾ ਸ਼ਰਮਨਾਕ - ਬਲਤੇਜ ਪੰਨੂ

328 ਸਰੂਪ ਮਾਮਲੇ ਵਿਚ ਪੰਜਾਬ ਸਰਕਾਰ ਵਲੋ ਬਣਾਈ ਸਿੱਟ ਗੈਰ ਜਰੂਰੀ ਜਾਣਕਾਰੀ ਮੰਗ ਰਹੀ ਹੈ- ਧਾਮੀ

ਸਤਿਕਾਰ ਐਕਟ ਸਬੰਧੀ 31 ਮਈ ਦੀ ਪੰਥਕ ਕਾਨਫ਼ਰੰਸ ਦਾ ਹਿੱਸਾ ਬਣਨ ਸਮੂਹ ਸਿੱਖ ਜਥੇਬੰਦੀਆਂ- ਸ਼੍ਰੋਮਣੀ ਕਮੇਟੀ

ਕੈਪਟਨ ਅਮਰਿੰਦਰ ਸਿੰਘ ਦੇ ਭਰਾ ਰਾਜਾ ਰਣਧੀਰ ਸਿੰਘ ਦੇ ਅਕਾਲ ਚਲਾਣੇ 'ਤੇ ਐਡਵੋਕੇਟ ਧਾਮੀ ਨੇ ਕੀਤਾ ਦੁੱਖ ਪ੍ਰਗਟ

ਅਧਿਕਾਰੀਆਂ ਨੂੰ ਮੈਡੀਕਲ ਸਹੂਲਤਾਂ ਸਬੰਧੀ ਦਿੱਤੀਆਂ ਹਦਾਇਤਾਂ*

ਚਿੜੀਆਘਰ ਵਿਖੇ ਸੈਲਾਨੀਆਂ ਦੀ ਰਿਕਾਰਡ ਗਿਣਤੀ ਪੰਜਾਬ ਸਰਕਾਰ ਦੀ ਜੰਗਲੀ ਜੀਵ ਜਾਗਰੂਕਤਾ ਮੁਹਿੰਮ ਦੀ ਸਫ਼ਲਤਾ ‘ਤੇ ਮੋਹਰ: ਲਾਲ ਚੰਦ ਕਟਾਰੂਚੱਕ